ਰਣਬੀਰ ਕਪੂਰ ਦੀ ਹਾਲ ਹੀ 'ਚ ਰਿਲੀਜ਼ ਹੋਈ ਫ਼ਿਲਮ 'ਐਨੀਮਲ' ਨੂੰ ਲੋਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ ਅਤੇ ਕਮਾਈ ਦੇ ਮਾਮਲੇ 'ਚ ਇਹ ਫ਼ਿਲਮ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਇਹ ਫ਼ਿਲਮ ਪਿਓ-ਪੁੱਤ ਦੇ ਵਿਗੜ ਚੁੱਕੇ ਰਿਸ਼ਤੇ 'ਤੇ ਆਧਾਰਿਤ ਹੈ। ਰਣਬੀਰ ਨੇ ਇਕ ਅਜਿਹੇ ਬੇਟੇ ਦੀ ਭੂਮਿਕਾ ਨਿਭਾਈ ਹੈ, ਜੋ ਆਪਣੇ ਪਿਤਾ ਦਾ ਪਿਆਰ ਹਾਸਲ ਕਰਨਾ ਚਾਹੁੰਦਾ ਹੈ ਤੇ ਉਨ੍ਹਾਂ ਦੀ ਖੁਸ਼ੀ ਅਤੇ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਹੁਣ ਇਸ ਫ਼ਿਲਮ ਦਾ ਅਸਰ ਅਸਲ ਜ਼ਿੰਦਗੀ 'ਤੇ ਵੀ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਕ ਪਿਤਾ-ਪੁੱਤ ਡੇਢ ਸਾਲ ਤੋਂ ਨਾਰਾਜ਼ ਸਨ ਪਰ ਰਣਬੀਰ ਕਪੂਰ ਦੀ ਐਨੀਮਲ ਨਾਲ ਦੋਵੇਂ ਪਿਓ-ਪੁੱਤ ਫਿਰ ਤੋਂ ਮਿਲ ਗਏ। ਇਸ ਫ਼ਿਲਮ ਨੇ ਦੋਵਾਂ 'ਤੇ ਅਜਿਹਾ ਪ੍ਰਭਾਵ ਪਾਇਆ ਕਿ ਉਨ੍ਹਾਂ ਦੀ ਪੁਰਾਣੀ ਨਾਰਾਜ਼ਗੀ ਦੂਰ ਹੋ ਗਈ।
.
Father and son had left each other's company, see now for what reason the resentment of the last many years has ended.
.
.
.
#ranverkapoor #animalmovie #prakashkaur